• ਐਸ ਬੀ ਐਸ ਪੰਜਾਬੀ ਤੋਂ ਆਸਟ੍ਰੇਲੀਆ ਦੀਆਂ ਮੁੱਖ ਖ਼ਬਰਾਂ: 22 ਨਵੰਬਰ, 2024
    Nov 22 2024
    ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
    Show More Show Less
    4 mins
  • ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਝੀਲ ਦਾ ਨਾਮ ਰੱਖਣ 'ਤੇ ਛਿੜੀ ਬਹਿਸ: ਹੱਕ ਅਤੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਦਿੱਤੀਆਂ ਪਟੀਸ਼ਨਾਂ
    Nov 21 2024
    ਵਿਕਟੋਰੀਆ ਸਰਕਾਰ ਵੱਲੋਂ ਮੈਲਬਰਨ ਦੇ ਸਾਊਥ-ਈਸਟ 'ਚ ਪੈਂਦੇ ਬੈਰਿਕ ਸਪ੍ਰਿੰਗਜ਼ ਸਥਿੱਤ ਇੱਕ ਝੀਲ ਦਾ ਨਾਂ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਨਾਂ ਉੱਤੇ ਰੱਖੇ ਜਾਣ ਤੇ ਉਸ ਇਲਾਕੇ ਦੇ ਵਸਨੀਕਾਂ ਨੇ ਇਸਦੇ ਵਿਰੋਧ ਤਹਿਤ ਇੱਕ ਆਨਲਾਈਨ ਪਟੀਸ਼ਨ ਵਿੱਚ ਦਾਅਵਾ ਕੀਤਾ ਹੈ ਕਿ ਇਹ ਨਾਮ ਭਾਈਚਾਰਕ ਸਲਾਹ-ਮਸ਼ਵਰੇ ਤੋਂ ਬਿਨਾਂ ਰੱਖਿਆ ਗਿਆ ਹੈ। ਦੂਜੇ ਪਾਸੇ, ਆਸਟ੍ਰੇਲੀਅਨ ਬਹੁ-ਸੱਭਿਆਚਾਰਕ ਭਾਈਚਾਰਿਆਂ ਦਾ ਦਾਅਵਾ ਹੈ ਕਿ ਨਵੇਂ ਨਾਂ ਨੂੰ ਲੈ ਕੇ ਗਲਤਫਹਿਮੀ ਵੱਧ ਰਹੀ ਹਨ ਅਤੇ ਇਸ ਮੁੱਦੇ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਪੂਰਾ ਮਾਮਲਾ ਜਾਨਣ ਲਈ ਐਸ ਬੀ ਐਸ ਪੰਜਾਬੀ ਦੀ ਇਹ ਪੜਚੋਲ ਸੁਣੋ.....
    Show More Show Less
    13 mins
  • ਅਡਾਨੀ ਗਰੁੱਪ ਦੇ ਮੁਖੀ ਗੌਤਮ ਅਡਾਨੀ 'ਤੇ ਰਿਸ਼ਵਤਖੋਰੀ ਤੇ ਧੋਖਾਧੜੀ ਦੇ ਇਲਜ਼ਾਮ
    Nov 21 2024
    62 ਸਾਲਾ ਅਰਬਪਤੀ ਗੌਤਮ ਅਡਾਨੀ ਅਤੇ ਦੋ ਹੋਰ ਐਗਜ਼ੈਕਟਿਵਾਂ 'ਤੇ ਯੂ.ਐੱਸ. ਅਤੇ ਅੰਤਰਰਾਸ਼ਟਰੀ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲੱਗੇ ਹਨ। ਦੋਸ਼ਾਂ ਮੁਤਾਬਕ ਅਡਾਨੀ ਅਤੇ ਸੱਤ ਹੋਰ ਪੱਖਾਂ ਨੇ ਕਥਿੱਤ ਤੌਰ 'ਤੇ ਸੂਰਜੀ ਊਰਜਾ ਸਪਲਾਈ ਦੇ ਇਕਰਾਰਨਾਮੇ ਬਦਲੇ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ 400 ਮਿਲੀਅਨ ਡਾਲਰ ਰਿਸ਼ਵਤ ਦਿੱਤੀ ਸੀ। ਅੱਜ ਦੀਆਂ ਹੋਰ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
    Show More Show Less
    4 mins
  • ਆਸਟ੍ਰੇਲੀਆਈ ਫਿਲਮ ਨਿਰਮਾਤਾ ਫਿਲਿਪ ਨੋਇਸ ਨੂੰ ਭਾਰਤ ਵਿੱਚ ਦਿੱਤਾ ਜਾਏਗਾ 'ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ'
    Nov 21 2024
    ਭਾਰਤ ਦੇ ਗੋਆ ਵਿੱਚ 20-28 ਨਵੰਬਰ, 2024 ਤੱਕ ਹੋਣ ਵਾਲੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦੇ 55ਵੇਂ ਐਡੀਸ਼ਨ ਲਈ ਆਸਟ੍ਰੇਲੀਆ ਨੂੰ 'ਫ਼ੋਕੱਸ ਕੰਟਰੀ' ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਐਲਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਸਹਿ-ਨਿਰਮਾਣ ਸੰਧੀ ਦੀ ਹਾਲ ਹੀ ਵਿੱਚ ਹੋਈ ਪ੍ਰਵਾਨਗੀ ਤੋਂ ਬਾਅਦ ਕੀਤਾ ਗਿਆ ਹੈ। ਇਸ ਸਾਲ ਦੇ ਫੈਸਟੀਵਲ ਵਿੱਚ, ਸੱਤ ਆਸਟ੍ਰੇਲੀਅਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ, ਜਿਸ ਵਿੱਚ ਦਸਤਾਵੇਜ਼ੀ ਫਿਲਮਾਂ, ਥ੍ਰਿਲਰਸ, ਆਲੋਚਨਾਤਮਕ ਫਿਲਮਾਂ ਅਤੇ ਕਾਮੇਡੀ ਫ਼ਿਲਮਾਂ ਸ਼ਾਮਲ ਹਨ।
    Show More Show Less
    9 mins
  • ਘਰ ਤੋਂ ਕੰਮ ਕਰਨ ਦੇ ਘੱਟਦੇ ਅਧਿਕਾਰ ਪ੍ਰਵਾਸੀ ਔਰਤਾਂ ਤੋਂ ਕੰਮ ਕਰਨ ਦੇ ਮੌਕੇ ਖੋਹ ਸਕਦੇ ਹਨ
    Nov 21 2024
    ਆਸਟ੍ਰੇਲੀਆ ਵਿੱਚ ਕੰਪਨੀਆਂ 'ਵਰਕ ਫਰੌਮ ਹੋਮ' ਦੇ ਅਧਿਕਾਰ ਘਟਾ ਕੇ ਦਫਤਰ ਤੋਂ ਕੰਮ 'ਤੇ ਵਾਪਸ ਜਾਣ ਬਾਰੇ ਵਿਚਾਰ ਕਰ ਰਹੀਆਂ ਹਨ। ਪਰ ਪ੍ਰਵਾਸੀ ਔਰਤਾਂ ਦਾ ਦਾਅਵਾ ਹੈ ਕਿ ਛੋਟੇ ਪਰਿਵਾਰਾਂ ਕਾਰਨ ਪਰਿਵਾਰਕ ਸਹਾਇਤਾ ਦੀ ਘਾਟ ਅਤੇ ਸਮਾਜਿਕ ਜ਼ਿੰਮੇਵਾਰੀਆਂ ਉਨ੍ਹਾਂ ਲਈ ਇਸ ਕਦਮ ਨੂੰ ਮੁਸ਼ਕਲ ਬਣਾ ਰਹੀਆਂ ਹਨ। ਵਧੇਰੇ ਜਾਣਕਾਰੀ ਲਈ ਐਸ ਬੀ ਐਸ ਪੰਜਾਬੀ ਦੀ ਇਹ ਖ਼ਾਸ ਪੜਚੋਲ ਸੁਣੋ...
    Show More Show Less
    13 mins
  • ਕ੍ਰਿਕਟ: ਬਾਰਡਰ-ਗਾਵਸਕਰ ਟ੍ਰਾਫੀ ਦੀ ਸ਼ੁਰੂਆਤ ਤੋਂ ਪਹਿਲਾਂ ਕੀ ਕਹਿੰਦੇ ਹਨ ਦਿੱਗਜ ਕੁਮੈਂਟੇਟਰ?
    Nov 20 2024
    ਪੂਰੇ ਕ੍ਰਿਕਟ ਜਗਤ ਦੀਆਂ ਨਜ਼ਰਾਂ ਇਸ ਸਮੇਂ ਭਾਰਤ ਅਤੇ ਆਸਟ੍ਰੇਲੀਆ ਵਿੱਚਕਾਰ 5 ਟੈਸਟ ਮੈਚਾਂ ਦੀ ਸੀਰੀਜ਼, ਬਾਰਡਰ ਗਾਵਸਕਰ ਟ੍ਰਾਫੀ ‘ਤੇ ਲੱਗੀਆਂ ਹੋਈਆਂ ਹਨ। ਸਾਬਕਾ ਆਸਟ੍ਰੇਲੀਆਈ ਕਪਤਾਨੀ ਐਲਨ ਬਾਰਡਰ ਨੇ ਜਿੱਥੇ ਰਿਸ਼ਭ ਪੰਤ ਨੂੰ ਬੇਹਦ ਖਤਰਨਾਕ ਬੱਲੇਬਾਜ਼ ਦੱਸਿਆ, ਉੱਥੇ ਹੀ ਸਾਬਕਾ ਭਾਰਤੀ ਖਿਡਾਰੀ ਰਵੀ ਸ਼ਾਸਤਰੀ ਨੇ ਪਰਥ ਵਿੱਚ ਹੋਣ ਵਾਲੇ ਮੁਕਾਬਲੇ ਦੌਰਾਨ ਪਿੱਚ ਨੂੰ ਚੁਣੌਤੀਪੂਰਨ ਮੰਨਿਆ। ਮਸ਼ਹੂਰ ਕੁਮੈਂਟੇਟਰ ਹਰਸ਼ਾ ਭੋਗਲੇ ਦਾ ਕਹਿਣਾ ਹੈ ਕਿ ਪਿਛਲੇ ਦੋ ਵਾਰ ਇਸ ਸੀਰੀਜ਼ ਨੂੰ ਭਾਰਤ ਨੇ ਆਪਣੇ ਨਾਮ ਕੀਤਾ ਹੈ, ਇਸ ਲਈ ਆਸਟ੍ਰੇਲੀਅਨ ਟੀਮ ਵਿੱਚ ਇਸ ਨੂੰ ਹਾਸਿਲ ਕਰਨ ਦੀ ਜ਼ਬਰਦਸਤ ਭੁੱਖ ਹੋਏਗੀ। ਇਨ੍ਹਾਂ ਕ੍ਰਿਕਟ ਕੁਮੈਂਟੇਟਰਸ ਨਾਲ ਹੋਰ ਗੱਲਬਾਤ, ਇਸ ਪੌਡਕਾਸਟ ਰਾਹੀਂ ਸੁਣੋ।
    Show More Show Less
    8 mins
  • ਵਿਕਟੋਰੀਆ ਕੌਂਸਲ ਚੋਣਾਂ 2024 : ਦੋ ਪੰਜਾਬਣਾਂ ਨੇ ਖੇਤਰੀ ਇਲਾਕਿਆਂ 'ਚ ਚੋਣ ਜਿੱਤ ਕੇ ਰਚਿਆ ਇਤਿਹਾਸ
    Nov 20 2024
    ਵਿਕਟੋਰੀਆ ਵਿੱਚ ਹਾਲ ਹੀ ਵਿੱਚ ਹੋਈਆਂ ਕੌਂਸਲ ਚੋਣਾਂ ਦੌਰਾਨ ਪੰਜਾਬੀ ਮੂਲ ਦੇ ਉਮੀਦਵਾਰਾਂ ਦੀ ਸ਼ਮੂਲੀਅਤ ਵੱਡੇ ਪੱਧਰ ਉੱਤੇ ਨਜ਼ਰ ਆਈ ਹੈ। ਇਨ੍ਹਾਂ ਚੋਣਾਂ ਦੇ ਜ਼ਿਆਦਾਤਰ ਨਤੀਜੇ ਬੇਸ਼ੱਕ ਪੰਜਾਬੀ ਭਾਈਚਾਰੇ ਲਈ ਚੰਗੀ ਖ਼ਬਰ ਨਹੀਂ ਲੈ ਕੇ ਆਏ ਅਤੇ ਬਹੁਤੀਆਂ ਥਾਵਾਂ ’ਤੇ ਪੰਜਾਬੀ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਕੁਝ ਰੀਜਨਲ ਇਲਾਕਿਆਂ ਦੇ ਨਤੀਜਿਆਂ ਨੇ ਰਾਹਤ ਪ੍ਰਦਾਨ ਕੀਤੀ ਹੈ, ਜਿੱਥੇ ਪੰਜਾਬੀ ਮੂਲ ਦੀਆਂ ਦੋ ਮਹਿਲਾਵਾਂ ਚੋਣਾਂ ਜਿੱਤਣ ਵਿੱਚ ਸਫਲ ਰਹੀਆਂ ਹਨ।
    Show More Show Less
    21 mins
  • ਪੰਜਾਬੀ ਖ਼ਬਰਨਾਮਾ: ਸਿਡਨੀ ਰੇਲ ਨੈਟਵਰਕ ਨੂੰ ਜਾਮ ਕਰਨ ਵਾਲੀ ਹੜਤਾਲ ਇੱਕ ਦਿਨ ਲਈ ਮੁਲਤਵੀ
    Nov 20 2024
    ਸਿਡਨੀ ਰੇਲ ਨੈਟਵਰਕ ਨੂੰ ਮੁਕੰਮਲ ਬੰਦ ਕਰਨ ਦੀ ਕਾਲ ਦੇਣ ਵਾਲੀ ਇੱਕ ਯੂਨੀਅਨ ਨੇ ਸਹਿਮਤੀ ਜਤਾਈ ਹੈ ਕਿ ਉਹ ਹੜਤਾਲ ਨੂੰ ਅੱਗੇ ਪਾਉਣ ਲਈ ਤਿਆਰ ਹੈ। ਪਹਿਲਾਂ ਇਹ ਹੜਤਾਲ ਕੱਲ ਰਾਤ ਤੋਂ ਸ਼ੁਰੂ ਹੋਣੀ ਸੀ ਪਰ ਹੁਣ ਸ਼ੁੱਕਰਵਾਰ ਨੂੰ ਸ਼ੁਰੂ ਹੋਣ ਦੀ ਉਮੀਦ ਹੈ। ਯਾਦ ਰਹੇ ਕਿ ਇਹ ਹੜਤਾਲ ਤਨਖਾਹਾਂ ਵਿੱਚ ਵਾਧੇ ਨੂੰ ਲੈ ਕੇ ਕੀਤੀ ਜਾ ਰਹੀ ਹੈ।
    Show More Show Less
    4 mins